ਭਾਈ ਹਰਚਰਨ ਸਿੰਘ ਜੀ ਖਾਲਸਾ - ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਹਮਰਾ ਮਨੁ ਮੋਹਿਓ ਗੁਰ ਮੋਹਨਿ

0:0014:00
ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ
ਰਾਗੁ ਦੇਵਗੰਧਾਰੀ ਮਹਲਾ ਘਰੁ
ਸੇਵਕ ਜਨ ਬਨੇ ਠਾਕੁਰ ਲਿਵ ਲਾਗੇ ਜੋ ਤੁਮਰਾ ਜਸੁ ਕਹਤੇ ਗੁਰਮਤਿ ਤਿਨ ਮੁਖ ਭਾਗ ਸਭਾਗੇ ॥੧॥ ਰਹਾਉ ਟੂਟੇ ਮਾਇਆ ਕੇ ਬੰਧਨ ਫਾਹੇ ਹਰਿ ਰਾਮ ਨਾਮ ਲਿਵ ਲਾਗੇ ਹਮਰਾ ਮਨੁ ਮੋਹਿਓ ਗੁਰ ਮੋਹਨਿ ਹਮ ਬਿਸਮ ਭਈ ਮੁਖਿ ਲਾਗੇ ॥੧॥ ਸਗਲੀ ਰੈਣਿ ਸੋਈ ਅੰਧਿਆਰੀ ਗੁਰ ਕਿੰਚਤ ਕਿਰਪਾ ਜਾਗੇ ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ ਮੋਹਿ ਤੁਮ ਸਰਿ ਅਵਰੁ ਲਾਗੇ ॥੨॥੧॥ ਪਦਅਰਥ: ਲਿਵ = ਲਗਨ, ਪ੍ਰੇਮ। ਜਸੁ = ਸਿਫ਼ਤਿ-ਸਾਲਾਹ। ਗੁਰਮਤਿ = ਗੁਰੂ ਦੀ ਮਤਿ ਤੇ ਤੁਰ ਕੇ। ਸਭਾਗੇ = ਚੰਗੇ ਭਾਗਾਂ ਵਾਲੇ।੧।ਰਹਾਉ।
ਮੋਹਨਿ = ਮੋਹਨ ਨੇ। ਬਿਸਮ = ਹੈਰਾਨ। ਮੁਖਿ ਲਾਗੇ = ਮੁਖਿ ਲਾਗਿ, ਮੂੰਹ ਲੱਗ ਕੇ, ਦਰਸਨ ਕਰ ਕੇ।੧।
ਰੈਣਿ = (ਜ਼ਿੰਦਗੀ ਦੀ) ਰਾਤ। ਸੋਈ = ਸੁੱਤੀ ਰਹੀ। ਕਿੰਚਤ = ਥੋੜੀ ਜਿਹੀ ਹੀ। ਗੁਰ ਕਿਰਪਾ = ਗੁਰੂ ਦੀ ਕਿਰਪਾ ਨਾਲ। ਮੋਹਿ = ਮੈਨੂੰ। ਸਰਿ = ਵਰਗਾ, ਬਰਾਬਰ। ਅਵਰੁ = ਕੋਈ ਹੋਰ। ਲਾਗੇ = ਲੱਗਦਾ, ਦਿੱਸਦਾ।੨।
ਅਰਥ: (ਹੇ ਭਾਈ!) ਜਿਨ੍ਹਾਂ ਮਨੁੱਖ ਦੀ ਪ੍ਰੀਤਿ ਮਾਲਕ-ਪ੍ਰਭੂ (ਦੇ ਚਰਨਾਂ) ਨਾਲ ਲੱਗ ਜਾਂਦੀ ਹੈ ਉਹ ਮਾਲਕ ਦੇ (ਸੱਚੇ) ਸੇਵਕ, (ਸੱਚੇ) ਦਾਸ ਬਣ ਜਾਂਦੇ ਹਨ। (ਹੇ ਪ੍ਰਭੂ!) ਜੇਹੜੇ ਮਨੁੱਖ ਗੁਰੂ ਦੀ ਮਤਿ ਤੇ ਤੁਰ ਕੇ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ, ਉਹਨਾਂ ਦੇ ਮੂੰਹ ਸੋਹਣੇ ਭਾਗਾਂ ਵਾਲੇ ਹੋ ਜਾਂਦੇ ਹਨ।੧।ਰਹਾਉ।
(ਹੇ ਭਾਈ!) ਪਰਮਾਤਮਾ ਦੇ ਨਾਮ ਨਾਲ ਜਿਨ੍ਹਾਂ ਮਨੁੱਖਾਂ ਦੀ ਲਗਨ ਲੱਗ ਜਾਂਦੀ ਹੈ, ਉਹਨਾਂ ਦੇ ਮਾਇਆ (ਦੇ ਮੋਹ) ਦੇ ਬੰਧਨ ਟੁੱਟ ਜਾਂਦੇ ਹਨ, ਫਾਹੀਆਂ ਟੁੱਟ ਜਾਂਦੀਆਂ ਹਨ। (ਹੇ ਸਖੀ! ਮਨ ਨੂੰ) ਮੋਹ ਲੈਣ ਵਾਲੇ ਗੁਰੂ ਨੇ ਮੇਰਾ ਮਨ ਆਪਣੇ ਪਿਆਰ ਵਿਚ ਬੰਨ੍ਹ ਲਿਆ

0 Comments

Recent tracks and albums from ਗੁਰਬਾਣੀ ਕੀਰਤਨ ਅਤੇ ਵਿਚਾਰ (Gurbani Kirtan te Vichar)